Categories
- Videos
- Ashaar
- Paintings
- Kavitaayein
- Articles
- Ghazals
- Regional Music:Punjabi
- Nazms
- Stories
- Interesting picture collection
- Quotes
- Movies
- Short Films
- Style and Trends
- Jokes
- Music instrumental
- Recipes
- Music vocal
- Personal Development
- Punjabi Literature
- Movie Reviews
- Film Personalities
- From My Desk
- Documentaries
- Photography Gallery
- Sculptures
- Folk Music and Culture
- Global Music
- Household Tips
- Non Film Songs
- Personal pictures
- Classical Dance
- DIY
- Interviews
- Stand Up Comedy
Monday, November 26, 2012
Interview of Poet, filmmaker and Oscar winner author Gulzar
अबुल हसन यमीनुद्दीन ख़ुसरो देहलवी की रचना
पगड़ी
हरभजन सिंह बेचैन थे। उनकी बेचैनी उनके कमरे की दीवारों को भेदती हुई पूरे घर में पसर रही थी। यहाँ तक नीचे रसोई में काम कर रही उनकी बहू गुरप्रीत भी उसे महसूस कर सकती थी। गुरप्रीत भी सुबह से सोच रही थी कि ऐसी कौन सी बात है जो कि दारजी को इतना परेशान कर रही है और वह उसे कह नहीं पा रहे हैं। घर में भी तो कुछ ऐसा नहीं घटा जो दारजी को बुरा लगा हो। वैसे भी उनकी आदत तो इतनी अच्छी है कि कोई भी ऊँची-नीची बात हो जाए तो वह बड़ी सहजता से उसे एक तरफ़ कर देते हैं और अपने परिवार की शान्ति में कोई अन्तर नहीं आने देते। आज तो अभी तक नाश्ता करने के लिए भी नीचे नहीं आए, सुबह के दस होने को थे। आमतौर पर तो वह स्वयं, बेटे निर्मल के काम पर जाने के तुरंत बाद नीचे आ कर रसोई में खुद चाय बनाने लगते हैं। कोई दूसरा उनका काम करे उन्हें अच्छा नहीं लगता। लेकिन आज... कहीं तबीयत तो ढीली नहीं उनकी। कल शाम को जब वह बचन अंकल से मिल कर लौटे थे तो कुछ चुप से थे। कहीं उनके साथ तो कुछ कहा-सुनी तो नहीं हो गई? पर...
फोटो का सच
जब वे सरकारी दफ़्तर पहुँचे, वे हाँफ रहे थे। वह दफ़्तर बिल्डिंग की तीसरी मंजिल पर था। वे कुछ दिनों से कई बार यहाँ आते रहे हैं। वे बड़ी मुश्किल से सीढ़ियाँ चढ़कर इस दफतर तक पहुँच पाते हैं। सीढ़ियाँ चढ़ते हुए, उन्हें एकाद दो बार थकावट भरा चक्कर सा आ जाता है। ऐसे में वे अपनी छड़ी किनारे टिकाकर, किसी कुर्सी पर बैठ जाते हैं। दफ़्तर के हर मंजिल पर प्रतीक्षार्थियों के लिए कुछ कुर्सियाँ रखी हैं। जहाँ बैठकर उन्हें सुस्ताना पड़ता है। पर तीसरी मंजिल तक पहुँचते पहुँचते वे थककर चूर हो जाते हैं। उन्हें अपने दिल की धड़कन कान में बजती सुनाई देती है। पूरे कपड़़े पसीने से भीग जाते हैं और एक बार जो छाती की धौंकनी चलनी चालू होती है, वह फिर घण्टों तक बंद नहीं होती।
फिर आना !
पतले शीशों की ऐनक में शाम का सूरज ढल रहा था। संध्या की लालिमा में घुल कर उसका साँवला चेहरा ताम्बई होने लगा। कस कर बनाए गए जूड़े से निकल कर बालों की एक लट हवा से शरारतें कर रही थी। अपनी देह पर घटते इन परिवर्तनों के प्रति निर्विकार-सी बनी वह पार्क की बेंच के सहारे मूर्तिवत टिकी हुई थी।

Punjabi Sikh Wedding De Riti-Riwaz (Translation in Hindi/ Punjabi Sikh wedding ke reeti-riwaz)
ਵਿਆਹ ਤੋਂ ਪਹਿਲਾਂ ਦੀਆਂ ਪੰਜਾਬੀ ਰਸਮਾਂ
ਬੋਚਾ ਤੋੜਨਾ (ਵਿਆਹ ਦਾ ਸੱਦਾ): ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਬੋਚਾ ਤੋੜਨ ਦੀ ਰਸਮ ਨਾਲ ਹੁੰਦੀ ਹੈ। 'ਬੋਚਾ ਤੋੜਨਾ' ਦਾ ਮਤਲਬ ਹੈ ਲੜਕੀ ਵਾਲਿਆਂ ਵੱਲੋਂ ਲੜਕੇ ਦੇ ਪਰਿਵਾਰ ਨੂੰ ਰਸਮੀ ਤੌਰ 'ਤੇ ਵਿਆਹ ਲਈ ਸੱਦਾ ਦੇਣਾ। ਇਸ ਰਸਮ ਨਾਲ ਇਹ ਐਲਾਨ ਹੋ ਜਾਂਦਾ ਹੈ ਕਿ ਅੱਜ ਤੋਂ ਲੜਕੇ ਵਾਲੇ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਸਕਦੇ ਹਨ। ਇਸ ਬੋਚੇ ਵਿੱਚ ਲੜਕੇ ਦੇ ਘਰ ਸਾਹੇ ਚਿੱਠੀ (ਰਸਮੀ ਸੱਦਾ ਪੱਤਰ), ਕਾਫ਼ੀ ਮਾਤਰਾ ਵਿੱਚ ਮੇਵੇ (ਡਰਾਈ ਫਰੂਟਸ), ਮਿਸ਼ਰੀ, ਵਿਚੋਲੇ ਅਤੇ ਵਿਚੋਲਣ ਲਈ ਕੱਪੜੇ, ਅਤੇ ਮਠਿਆਈ ਆਦਿ ਭੇਜਿਆ ਜਾਂਦਾ ਹੈ।
ਦਾਜ ਦੇ ਕੱਪੜੇ ਬਣਾਉਣਾ: ਬੋਚਾ ਤੋੜਨ ਤੋਂ ਬਾਅਦ ਵਿਆਹ ਦੀਆਂ ਬਾਕੀ ਤਿਆਰੀਆਂ ਜ਼ੋਰਾਂ 'ਤੇ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਚੱਲਦਿਆਂ, ਪਰਿਵਾਰ ਦੇ ਸਾਰੇ ਜੀਅ ਇਕੱਠੇ ਹੋ ਕੇ ਲੜਕੀ ਲਈ ਸੂਟਾਂ ਦੀ ਖਰੀਦਦਾਰੀ ਕਰਨ ਜਾਂਦੇ ਹਨ। ਜਿਹੜੇ ਕੱਪੜੇ ਲੜਕੀ ਆਪਣੇ ਪੇਕੇ ਘਰੋਂ ਲੈ ਕੇ ਜਾਂਦੀ ਹੈ, ਉਨ੍ਹਾਂ ਨੂੰ ਦਾਜ ਕਿਹਾ ਜਾਂਦਾ ਹੈ, ਅਤੇ ਜੋ ਕੱਪੜੇ ਲੜਕੇ ਦੇ ਘਰੋਂ ਆਉਂਦੇ ਹਨ, ਉਨ੍ਹਾਂ ਨੂੰ ਵਰੀ ਆਖਿਆ ਜਾਂਦਾ ਹੈ। ਦਾਜ ਅਤੇ ਵਰੀ ਦੇ ਸੂਟਾਂ ਦੀ ਗਿਣਤੀ ਆਮ ਤੌਰ 'ਤੇ 7, 9, 11, 13, ਜਾਂ 15 ਹੋ ਸਕਦੀ ਹੈ।
ਸਹੁਰਿਆਂ ਵੱਲੋਂ ਸ਼ਗਨ ਆਉਣਾ: ਇਸ ਮਗਰੋਂ, ਵਿਚੋਲਣ ਲੜਕੇ ਵਾਲਿਆਂ ਦੇ ਘਰੋਂ ਲੜਕੀ ਲਈ ਸ਼ਗਨ ਲੈ ਕੇ ਆਉਂਦੀ ਹੈ। ਇਸ ਸ਼ਗਨ ਵਿੱਚ ਲੜਕੀ ਲਈ ਕੁਝ ਸੂਟ (ਜੋ ਵਰੀ ਦਾ ਹਿੱਸਾ ਹੁੰਦੇ ਹਨ), ਮੇਕਅੱਪ ਕਿੱਟ, ਮਹਿੰਦੀ, ਮਿਸ਼ਰੀ, ਮਖਾਣੇ, ਲੜਕੇ ਦੀ ਪੱਗ, ਫੁਲਕਾਰੀ, ਲੜਕੀ ਦੇ ਭਰਾ ਲਈ ਜੋੜਾ, ਸ਼ਗਨੇ ਪਾਉਣ ਲਈ ਲਾਲ ਰਿਬਨ, ਅਤੇ ਸੋਨੇ ਦਾ ਸੈੱਟ ਆਦਿ ਸਮਾਨ ਹੁੰਦਾ ਹੈ।
ਸ਼ਗਨੇ ਪਾਉਣਾ: ਫਿਰ ਇੱਕ ਦਿਨ ਪਿੰਡ ਵਿੱਚ ਸਭ ਨੂੰ ਸੱਦਾ ਭੇਜਿਆ ਜਾਂਦਾ ਹੈ ਕਿ ਅੱਜ ਕੁੜੀ ਨੂੰ ਸ਼ਗਨੇ ਪਾਉਣ ਦੀ ਰਸਮ ਹੈ। ਪਿੰਡ ਦੀਆਂ ਔਰਤਾਂ ਥਾਲੀਆਂ ਵਿੱਚ ਕਣਕ ਜਾਂ ਮੁੰਜੀ (ਝੋਨਾ) ਪਾ ਕੇ ਲਿਆਉਂਦੀਆਂ ਹਨ, ਜੋ ਰਸਮ ਤੋਂ ਬਾਅਦ ਪਿੰਡ ਦੀ ਪੈਂਚਣੀ (ਪਤਵੰਤੀ ਔਰਤ) ਨੂੰ ਦਿੱਤੀ ਜਾਂਦੀ ਹੈ। ਕੁੜੀ ਨੂੰ ਇੱਕ ਲੱਕੜ ਦੀ ਫੱਟੀ (ਪੱਟੜਾ) 'ਤੇ ਬਿਠਾਇਆ ਜਾਂਦਾ ਹੈ, ਜਿਸਦੇ ਸੱਜੇ ਪੈਰ ਦੀ ਤਲੀ ਹੇਠਾਂ ਕੁਝ ਪੈਸੇ ਰੱਖੇ ਜਾਂਦੇ ਹਨ। ਸ਼ਗਨ ਦੇ ਸਮਾਨ ਵਿੱਚੋਂ ਕੰਘੀ ਅਤੇ ਰਿਬਨ ਲੈ ਕੇ, ਉਸ ਦੀਆਂ ਮਿੱਢੀਆਂ ਕਰਕੇ ਗੁੱਤ ਕੀਤੀ ਜਾਂਦੀ ਹੈ। ਕੁੜੀ ਨੂੰ ਸ਼ਗਨ ਵਿੱਚ ਆਇਆ ਮੇਕਅੱਪ ਲਗਾਇਆ ਜਾਂਦਾ ਹੈ, ਗਹਿਣੇ ਪਾਏ ਜਾਂਦੇ ਹਨ, ਅਤੇ ਉਸ 'ਤੇ ਫੁਲਕਾਰੀ ਦਿੱਤੀ ਜਾਂਦੀ ਹੈ। ਫਿਰ ਭਰਜਾਈਆਂ ਉਸਦੇ ਹੱਥਾਂ 'ਤੇ ਥੋੜ੍ਹੀ ਜਿਹੀ ਮਹਿੰਦੀ ਲਗਾ ਕੇ, ਉਸਦੀ ਝੋਲੀ ਵਿੱਚ ਮਿੱਠਾ (ਬਦਾਣੇ, ਮਿਸ਼ਰੀ ਆਦਿ) ਪਾ ਕੇ ਮੂੰਹ ਮਿੱਠਾ ਕਰਵਾਉਂਦੀਆਂ ਹਨ। ਉਸਦੇ ਮੂੰਹ ਵਿੱਚ ਛੁਹਾਰਾ ਲਗਵਾ ਕੇ ਉਸਨੂੰ ਫੱਟੀ ਤੋਂ ਉਠਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਜੂਠਾ ਛੁਹਾਰਾ ਜੋ ਵੀ ਖਾਵੇਗਾ, ਉਸਦਾ ਵਿਆਹ ਵੀ ਜਲਦੀ ਹੋ ਜਾਵੇਗਾ। ਪਿੰਡ ਦੀਆਂ ਔਰਤਾਂ ਨੂੰ ਉਨ੍ਹਾਂ ਦੀਆਂ ਥਾਲੀਆਂ ਵਿੱਚ ਬਦਾਣੇ, ਡਰਾਈ ਫਰੂਟ, ਮਿਸ਼ਰੀ, ਮਖਾਣੇ ਆਦਿ ਪਾ ਕੇ ਵਾਪਸ ਦਿੱਤੇ ਜਾਂਦੇ ਹਨ। ਕੁੜੀ ਦੀਆਂ ਸਹੇਲੀਆਂ ਨੂੰ ਥੂਥੀ (ਨਾਰੀਅਲ ਦਾ ਅੱਧਾ ਟੁਕੜਾ) ਵਿੱਚ ਇਹ ਸਭ ਪਾ ਕੇ ਦਿੱਤਾ ਜਾਂਦਾ ਹੈ। ਅੰਤ ਵਿੱਚ, ਕੁੜੀ ਝੋਲੀ ਵਿੱਚ ਪਿਆ ਸਮਾਨ ਸਭ ਨੂੰ ਵੰਡਦੀ ਹੈ।
ਮਾਈਆਂ ਪਾਉਣਾ: ਇਸ ਰਸਮ ਤੋਂ ਅਗਲੇ ਦਿਨ ਜਾਂ ਉਸੇ ਦਿਨ ਮਾਈਆਂ ਦੀ ਰਸਮ ਹੁੰਦੀ ਹੈ। ਕੁੜੀ ਨੂੰ ਦੁਬਾਰਾ ਲੱਕੜ ਦੀ ਫੱਟੀ 'ਤੇ ਸੱਜੇ ਪੈਰ ਹੇਠਾਂ ਪੈਸੇ ਰੱਖ ਕੇ ਬਿਠਾਇਆ ਜਾਂਦਾ ਹੈ। ਸ਼ਗਨ ਵੇਲੇ ਕੀਤੀਆਂ ਮਿੱਢੀਆਂ ਅਤੇ ਗੁੱਤ ਖੋਲ੍ਹ ਕੇ, ਅੱਜ ਦੁਬਾਰਾ ਉਸਦੀ ਗੁੱਤ ਕੀਤੀ ਜਾਂਦੀ ਹੈ। ਭਾਬੀਆਂ ਉਸਨੂੰ ਚੰਗੀ ਤਰ੍ਹਾਂ ਵੇਸਣ ਦਾ ਵੱਟਣਾ ਮਲਦੀਆਂ ਹਨ। ਫਿਰ ਇੱਕ ਭਾਬੀ ਉਸਨੂੰ ਸ਼ਗਨ ਦਾ ਗਾਨਾ ਬੰਨ੍ਹਦੀ ਹੈ। ਇਹ ਗਾਨਾ ਵਿਆਹ ਤੋਂ ਅਗਲੇ ਦਿਨ ਮੁੰਡਾ ਖੋਲ੍ਹਦਾ ਹੈ। ਕੁੜੀ ਦੀ ਝੋਲੀ ਵਿੱਚ ਹੁਣ ਘੁੰਗਣੀਆਂ (ਉਬਲੀ ਹੋਈ ਕਣਕ) ਅਤੇ ਗੁੜ ਪਾਇਆ ਜਾਂਦਾ ਹੈ। ਇਸ ਨਾਲ ਉਸਦਾ ਮੂੰਹ ਮਿੱਠਾ ਕਰਵਾ ਕੇ ਉਸਨੂੰ ਫੱਟੀ ਤੋਂ ਉਠਾ ਲਿਆ ਜਾਂਦਾ ਹੈ, ਅਤੇ ਫਿਰ ਉਹ ਝੋਲੀ ਵਾਲਾ ਸਮਾਨ ਸਭ ਨੂੰ ਵੰਡਦੀ ਹੈ।
ਮਹਿੰਦੀ ਲਗਵਾਉਣਾ: ਵਿਆਹ ਤੋਂ ਇੱਕ-ਦੋ ਦਿਨ ਪਹਿਲਾਂ ਕੁੜੀ ਦੇ ਸ਼ਗਨ ਵਿੱਚ ਆਈ ਮਹਿੰਦੀ ਘੋਲੀ ਜਾਂਦੀ ਹੈ। ਫਿਰ ਕਿਸੇ ਮਹਿੰਦੀ ਲਗਾਉਣ ਵਾਲੀ ਨੂੰ ਬੁਲਾ ਕੇ ਉਹ ਮਹਿੰਦੀ ਕੁੜੀ, ਸਹੇਲੀਆਂ ਅਤੇ ਰਿਸ਼ਤੇਦਾਰਾਂ ਨੂੰ ਲਗਾਈ ਜਾਂਦੀ ਹੈ। (ਅੱਜਕੱਲ੍ਹ ਕੁੜੀਆਂ ਇਸ ਮਹਿੰਦੀ ਦਾ ਸਿਰਫ਼ ਸ਼ਗਨ ਕਰਦੀਆਂ ਹਨ ਅਤੇ ਖੁਦ ਬਿਊਟੀਸ਼ੀਅਨ ਤੋਂ ਮਹਿੰਦੀ ਲਗਵਾ ਕੇ ਆਉਂਦੀਆਂ ਹਨ)।
ਚੂੜਾ ਚੜ੍ਹਾਉਣਾ: ਵਿਆਹ ਤੋਂ ਪਹਿਲੀ ਰਾਤ ਜਾਂ ਖਾਰੇ ਚੜ੍ਹਾਉਣ ਤੋਂ ਪਹਿਲਾਂ, ਕੁੜੀ ਨੂੰ ਮਾਮੇ ਵੱਲੋਂ ਚੂੜਾ ਚੜ੍ਹਾਇਆ ਜਾਂਦਾ ਹੈ। ਮਾਮਾ ਚੂੜਾ ਲੈ ਕੇ ਆਉਂਦਾ ਹੈ। ਇੱਕ ਪਰਾਤ ਵਿੱਚ ਕੱਚੀ ਲੱਸੀ (ਦੁੱਧ ਅਤੇ ਪਾਣੀ ਦਾ ਮਿਸ਼ਰਣ) ਪਾ ਕੇ, ਉਸ ਵਿੱਚ ਚੂੜਾ ਧੋ ਕੇ, ਮਾਮਾ ਪੰਜ-ਪੰਜ ਚੂੜੀਆਂ ਕਰਕੇ ਕੁੜੀ ਦੇ ਦੋਵੇਂ ਹੱਥਾਂ ਵਿੱਚ ਚੂੜਾ ਪਾਉਂਦਾ ਹੈ। ਚੂੜਾ ਚੜ੍ਹਾਉਣ ਤੋਂ ਬਾਅਦ ਮਾਮਾ ਆਪਣੀ ਭਣੇਵੀ ਨੂੰ ਕੁਝ ਨਾ ਕੁਝ ਸ਼ਗਨ ਦਿੰਦਾ ਹੈ।
ਖਾਰੇ ਚੜ੍ਹਾਉਣਾ (ਇਸ਼ਨਾਨ): ਚੂੜਾ ਚੜ੍ਹਾਉਣ ਤੋਂ ਬਾਅਦ ਖਾਰੇ ਚੜ੍ਹਾਉਣ ਦੀ ਰਸਮ ਹੁੰਦੀ ਹੈ, ਜਿਸਦਾ ਅਰਥ ਹੈ ਨਵਾਉਣਾ (ਇਸ਼ਨਾਨ ਕਰਵਾਉਣਾ)। ਕੁੜੀ ਨੂੰ ਇੱਕ ਫੱਟੀ 'ਤੇ ਬਿਠਾਇਆ ਜਾਂਦਾ ਹੈ। ਕੁੜੀ ਦੀਆਂ ਭਰਜਾਈਆਂ ਉਸਨੂੰ ਵੱਟਣਾ ਲਗਾ ਕੇ, ਸਿਰ ਵਿੱਚ ਦਹੀਂ ਪਾ ਕੇ, ਚੰਗੀ ਤਰ੍ਹਾਂ ਨਵਾਉਂਦੀਆਂ ਹਨ। ਫਿਰ ਉਹ ਨਵਾਂ ਸੂਟ ਪਾ ਕੇ ਤਿਆਰ ਹੋ ਕੇ ਉਸੇ ਫੱਟੀ 'ਤੇ ਖੜ੍ਹੀ ਹੋ ਜਾਂਦੀ ਹੈ। ਕੁੜੀ ਉਦੋਂ ਤੱਕ ਫੱਟੀ ਤੋਂ ਹੇਠਾਂ ਨਹੀਂ ਉਤਰਦੀ, ਜਦੋਂ ਤੱਕ ਮਾਮਾ ਉਸਨੂੰ ਕੋਈ ਸ਼ਗਨ ਜਾਂ ਤੋਹਫ਼ਾ ਦੇ ਕੇ ਖੁਦ ਚੁੱਕ ਕੇ ਹੇਠਾਂ ਨਾ ਲਿਆਵੇ।
ਮੁੰਡੇ ਨੂੰ ਸ਼ਗਨ ਲਾਉਣ ਜਾਣਾ: ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਦੇ ਘਰ ਵਾਲੇ ਮੁੰਡੇ ਨੂੰ ਸ਼ਗਨ ਲਾਉਣ ਜਾਂਦੇ ਹਨ। ਕੁੜੀ ਦੇ ਪਿਤਾ ਜੀ ਮੁੰਡੇ ਅਤੇ ਉਸਦੇ ਸਾਰੇ ਪਰਿਵਾਰ ਲਈ ਕੁਝ ਭੇਟਾਂ (ਤੋਹਫ਼ੇ) ਲੈ ਕੇ ਜਾਂਦੇ ਹਨ। ਉੱਥੇ ਮੁੰਡੇ ਨੂੰ ਸਿੰਦੂਰ ਦਾ ਤਿਲਕ ਲਗਾ ਕੇ, ਉਸਦੀ ਝੋਲੀ ਵਿੱਚ ਗੋਟ (ਨਾਰੀਅਲ) ਅਤੇ ਬਾਕੀ ਸ਼ਗਨ ਦਾ ਸਮਾਨ ਪਾ ਕੇ ਰਸਮ ਪੂਰੀ ਕੀਤੀ ਜਾਂਦੀ ਹੈ।
ਜਾਗੋ ਕੱਢਣੀ: ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਦੀਆਂ ਮਾਮੀਆਂ ਜਾਗੋ ਕੱਢਦੀਆਂ ਹਨ। ਪਿੱਤਲ ਦੀ ਇੱਕ ਗਾਗਰ ਨੂੰ ਆਟੇ ਦੇ ਦੀਵੇ ਬਣਾ ਕੇ ਬਹੁਤ ਸੋਹਣੇ ਢੰਗ ਨਾਲ ਸਜਾਇਆ ਜਾਂਦਾ ਹੈ। ਫਿਰ ਮਾਮੀਆਂ ਸਾਰੇ ਦੀਵੇ ਬਾਲ ਕੇ ਦਾਦਕੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਾਗੋ ਕੱਢਦੀਆਂ ਹਨ। ਇਸ ਦੌਰਾਨ ਨਾਨਕੀਆਂ ਅਤੇ ਦਾਦਕੀਆਂ ਵਿੱਚ ਇੱਕ ਮਿੱਠੀ ਜਿਹੀ ਨੋਕ-ਝੋਕ ਚਲਦੀ ਹੈ। ਜਾਗੋ ਨੂੰ ਜਾਣ-ਪਛਾਣ ਵਾਲੇ ਸਾਰੇ ਘਰਾਂ ਵਿੱਚ ਲਿਜਾਇਆ ਜਾਂਦਾ ਹੈ। ਘਰ ਵਾਲੇ ਜਾਗੋ ਵਿੱਚ ਤੇਲ ਪਾਉਂਦੇ ਹਨ ਅਤੇ ਜਾਗੋ ਲਿਆਉਣ ਵਾਲਿਆਂ ਨੂੰ ਗਿੱਧਾ ਪਾਉਣ ਲਈ ਕਹਿੰਦੇ ਹਨ। ਜਾਗੋ ਵਾਲੇ ਜਿੰਨ੍ਹਾਂ-ਜਿੰਨ੍ਹਾਂ ਦੇ ਘਰ ਜਾਂਦੇ ਹਨ, ਉਨ੍ਹਾਂ ਦੇ ਪਾਣੀ ਵਾਲੇ ਪਰਛੇ ਅਤੇ ਕੱਚੀਆਂ ਚੁੱਲ੍ਹਾਂ ਭੰਨ੍ਹ ਕੇ ਆਉਂਦੇ ਹਨ। ਫਿਰ ਅੰਤ ਵਿੱਚ ਇੱਕ ਛੱਜ ਭੰਨ੍ਹ ਕੇ ਜਾਗੋ ਵਾਪਸ ਘਰ ਲਿਆਂਦੀ ਜਾਂਦੀ ਹੈ।
ਸਿਹਰਾ ਬੰਨ੍ਹਣਾ ਅਤੇ ਸੁਰਮਾ ਪਾਉਣਾ: ਵਿਆਹ ਵਾਲੇ ਦਿਨ ਮੁੰਡੇ ਨੂੰ ਤਿਆਰ ਕਰਨ ਤੋਂ ਬਾਅਦ, ਉਸਦੀਆਂ ਭੈਣਾਂ ਵੱਲੋਂ ਉਸਦਾ ਸਿਹਰਾ ਬੰਨ੍ਹਿਆ ਜਾਂਦਾ ਹੈ ਅਤੇ ਸਿਹਰੇ ਦੇ ਉੱਪਰ ਕਲਗੀ ਸਜਾਈ ਜਾਂਦੀ ਹੈ। ਉਸ ਤੋਂ ਬਾਅਦ ਮੁੰਡੇ ਦੀਆਂ ਭਾਬੀਆਂ ਉਸਨੂੰ ਸੁਰਮਾ ਪਾਉਂਦੀਆਂ ਹਨ, ਅਤੇ ਫਿਰ ਉਸਨੂੰ ਘੋੜੀ ਚੜ੍ਹਾਇਆ ਜਾਂਦਾ ਹੈ, ਜਿਸ ਦੌਰਾਨ ਸ਼ਗਨਾਂ ਦੇ ਗੀਤ ਗਾਏ ਜਾਂਦੇ ਹਨ।
ਵਿਆਹ ਵਾਲਾ ਦਿਨ
ਮਿਲਣੀ ਕਰਨਾ: ਵਿਆਹ ਵਾਲੇ ਦਿਨ ਬਰਾਤ ਦੇ ਆਉਣ 'ਤੇ ਸਭ ਤੋਂ ਪਹਿਲਾਂ ਗੁਰਦੁਆਰੇ ਦੇ ਭਾਈ ਜੀ ਵੱਲੋਂ ਅਰਦਾਸ ਕੀਤੀ ਜਾਂਦੀ ਹੈ। ਫਿਰ ਦੋਵਾਂ ਘਰਾਂ ਦੇ ਰਿਸ਼ਤੇਦਾਰਾਂ ਵਿੱਚ ਮਿਲਣੀ ਦੀ ਰਸਮ ਹੁੰਦੀ ਹੈ। ਜਿਵੇਂ ਕਿ, ਕੁੜੀ ਦੇ ਪਿਤਾ ਜੀ ਮੁੰਡੇ ਦੇ ਪਿਤਾ ਜੀ ਦੇ ਗਲ ਵਿੱਚ ਹਾਰ ਪਾ ਕੇ, ਉਨ੍ਹਾਂ ਨੂੰ ਕੋਈ ਭੇਟ ਦੇ ਕੇ ਸਵਾਗਤ ਕਰਦੇ ਹਨ। ਇਸੇ ਤਰ੍ਹਾਂ ਚਾਚੇ, ਮਾਮੇ, ਮਾਸੜ, ਫੁੱਫੜ, ਵੀਰ, ਜੀਜਾ ਆਦਿ ਸਭ ਦੀ ਮਿਲਣੀ ਹੁੰਦੀ ਹੈ।
ਰਿਬਨ ਕਟਾਈ (ਸਾਲੀਆਂ ਦਾ ਨਾਕਾ): ਕੁੜੀ ਦੀਆਂ ਭੈਣਾਂ ਬਰਾਤ ਦੇ ਰਾਹ ਵਿੱਚ ਇੱਕ ਰਿਬਨ ਲਗਾ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਮੁੰਡਾ ਰਿਬਨ ਕੱਟ ਕੇ ਹੀ ਅੰਦਰ ਜਾ ਸਕਦਾ ਹੈ। ਪਰ ਰਿਬਨ ਕੱਟਣ ਤੋਂ ਪਹਿਲਾਂ ਮੁੰਡੇ ਨੂੰ ਆਪਣੀਆਂ ਸਾਲੀਆਂ ਨੂੰ ਮੂੰਹ ਮੰਗਿਆ ਸ਼ਗਨ ਦੇ ਕੇ ਖੁਸ਼ ਕਰਨਾ ਪੈਂਦਾ ਹੈ। ਇਸ ਸਮੇਂ ਕੁੜੀ ਦੀਆਂ ਭੈਣਾਂ ਅਤੇ ਮੁੰਡੇ ਦੇ ਦੋਸਤਾਂ ਵਿੱਚ ਪਿਆਰੀ ਜਿਹੀ ਨੋਕ-ਝੋਕ ਅਤੇ ਹਾਸਾ-ਮਜ਼ਾਕ ਹੁੰਦਾ ਹੈ।
ਲੇਡੀਜ਼ ਦੀ ਮਿਲਣੀ: ਬਰਾਤ ਦੇ ਅੰਦਰ ਆਉਣ 'ਤੇ ਔਰਤਾਂ ਦੀ ਮਿਲਣੀ ਦੀ ਰਸਮ ਹੁੰਦੀ ਹੈ। ਜਿੱਥੇ ਕੁੜੀ ਦੀ ਮਾਂ ਮੁੰਡੇ ਦੀ ਮਾਂ ਦੇ ਗਲ ਵਿੱਚ ਹਾਰ ਪਾ ਕੇ, ਉਸਦੀ ਝੋਲੀ ਵਿੱਚ ਡਰਾਈ ਫਰੂਟ, ਮਿਸ਼ਰੀ, ਮਖਾਣੇ ਆਦਿ ਪਾ ਕੇ ਉਸਨੂੰ ਕੋਈ ਭੇਟ ਦੇ ਕੇ ਸਵਾਗਤ ਕਰਦੀ ਹੈ। ਇਸੇ ਤਰ੍ਹਾਂ ਘਰ ਦੀਆਂ ਬਾਕੀ ਔਰਤਾਂ ਦੀ ਵੀ ਮਿਲਣੀ ਕੀਤੀ ਜਾਂਦੀ ਹੈ।
ਲਾਵਾਂ ਦੀ ਰਸਮ: ਬਰਾਤ ਨੂੰ ਚਾਹ-ਪਾਣੀ ਪਿਲਾ ਕੇ, ਕੁੜੀ ਅਤੇ ਮੁੰਡੇ ਦੇ ਕੁਝ ਨਜ਼ਦੀਕੀ ਰਿਸ਼ਤੇਦਾਰ ਦੋਵਾਂ ਨੂੰ ਲਾਵਾਂ ਦੀ ਰਸਮ ਲਈ ਲੈ ਕੇ ਜਾਂਦੇ ਹਨ। ਲਾਵਾਂ ਲਈ ਕੁੜੀ ਆਪਣੇ ਮਾਪਿਆਂ ਨਾਲ ਗੁਰਦੁਆਰੇ ਆਉਂਦੀ ਹੈ ਅਤੇ ਮੁੰਡਾ ਆਪਣੇ ਪਰਿਵਾਰ ਨਾਲ। ਦੋਵਾਂ ਦੇ ਆਉਣ 'ਤੇ ਭਾਈ ਜੀ ਦੋਵਾਂ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਬੈਠਣ ਲਈ ਕਹਿੰਦੇ ਹਨ ਅਤੇ ਉੱਥੇ ਰਸਮਾਂ ਸ਼ੁਰੂ ਹੁੰਦੀਆਂ ਹਨ।
ਸਭ ਤੋਂ ਪਹਿਲਾਂ ਮੁੰਡੇ ਦੇ ਪਿਤਾ ਜੀ ਉਸਦਾ ਸਿਹਰਾ ਵਧਾਉਣ ਦੀ ਰਸਮ ਕਰਦੇ ਹਨ (ਦਰਬਾਰ ਸਾਹਿਬ ਸਾਹਮਣੇ ਮੁੰਡਾ ਕਲਗੀ ਅਤੇ ਸਿਹਰਾ ਸਜਾ ਕੇ ਨਹੀਂ ਬੈਠਦਾ, ਇਸ ਲਈ ਉਸਦੇ ਪਿਤਾ ਜੀ ਉਸਨੂੰ ਉਤਾਰ ਕੇ ਰੱਖ ਦਿੰਦੇ ਹਨ)।
ਫਿਰ ਭਾਈ ਜੀ ਅਰਦਾਸ ਕਰਦੇ ਹਨ, ਜਿਸ ਵਿੱਚ ਸਿਰਫ਼ ਮੁੰਡਾ, ਕੁੜੀ, ਅਤੇ ਦੋਵਾਂ ਦੇ ਮਾਤਾ-ਪਿਤਾ ਜੀ ਹੀ ਖੜ੍ਹੇ ਹੁੰਦੇ ਹਨ। ਬਾਕੀ ਸਭ ਬੈਠੇ ਰਹਿੰਦੇ ਹਨ। ਫਿਰ ਪੱਲਾ ਫੜਾਉਣ ਦੀ ਰਸਮ ਹੁੰਦੀ ਹੈ। ਕੁੜੀ ਦੇ ਪਿਤਾ ਜੀ ਮੁੰਡੇ ਦਾ ਪੱਲਾ (ਉਸਦੇ ਗਲੇ ਦੁਆਲੇ ਪਾਇਆ ਦੁਪੱਟਾ) ਕੁੜੀ ਦੇ ਹੱਥ ਵਿੱਚ ਫੜਾਉਂਦੇ ਹਨ।
ਇਸ ਤੋਂ ਬਾਅਦ ਭਾਈ ਜੀ ਚਾਰ ਲਾਵਾਂ ਦਾ ਪਾਠ ਕਰਦੇ ਹਨ, ਅਤੇ ਕੁੜੀ-ਮੁੰਡਾ ਬਿਨਾਂ ਕਿਸੇ ਸਹਾਰੇ ਦੇ (ਪਹਿਲਾਂ ਵੀਰ ਸਹਾਰਾ ਦਿੰਦੇ ਸਨ, ਪਰ ਹੁਣ ਇਜਾਜ਼ਤ ਨਹੀਂ ਹੈ) ਖੁਦ ਹੀ ਚਾਰ ਲਾਵਾਂ ਪੂਰੀਆਂ ਕਰਕੇ ਇੱਕ ਪਵਿੱਤਰ ਰਿਸ਼ਤੇ ਵਿੱਚ ਬੱਝ ਜਾਂਦੇ ਹਨ।
ਫਿਰ ਕੁੜੀ ਦੇ ਪਿਤਾ ਜੀ ਦੁਬਾਰਾ ਪੱਲਾ ਕੁੜੀ ਤੋਂ ਵਾਪਸ ਲੈ ਕੇ ਮੁੰਡੇ ਨੂੰ ਫੜਾ ਦਿੰਦੇ ਹਨ। ਕੁਝ ਦੇਰ ਰਾਗੀ ਕੀਰਤਨ ਕਰਦੇ ਹਨ, ਅਤੇ ਸਾਰੇ ਮੁੰਡੇ-ਕੁੜੀ ਦੀ ਖੁਸ਼ਹਾਲ ਜ਼ਿੰਦਗੀ ਲਈ ਅਰਦਾਸ ਕਰਦੇ ਹਨ।
ਜੁੱਤੀ ਲੁਕਾਈ: ਲਾਵਾਂ ਲੈਣ ਲਈ ਮੁੰਡਾ ਗੁਰਦੁਆਰੇ ਦੇ ਬਾਹਰ ਆਪਣੀ ਜੁੱਤੀ ਉਤਾਰ ਕੇ ਜਾਂਦਾ ਹੈ। ਪਰ ਕਿਸੇ ਤਰ੍ਹਾਂ ਕੁੜੀ ਦੀਆਂ ਭੈਣਾਂ ਜੁੱਤੀ ਲੁਕੋ ਲੈਂਦੀਆਂ ਹਨ। ਮੁੰਡੇ ਨੂੰ ਜੁੱਤੀ ਵਾਪਸ ਲੈਣ ਲਈ ਆਪਣੀਆਂ ਸਾਲੀਆਂ ਨੂੰ ਕੁਝ ਸ਼ਗਨ ਦੇਣਾ ਪੈਂਦਾ ਹੈ। ਇਸ ਤੋਂ ਬਾਅਦ ਕੁੜੀ ਮੁੰਡੇ ਨਾਲ ਵਾਪਸ ਵਿਆਹ ਪੰਡਾਲ ਜਾਂ ਘਰ ਜਾਂਦੀ ਹੈ, ਜਿੱਥੇ ਸਾਰੇ ਰਿਸ਼ਤੇਦਾਰ ਉਨ੍ਹਾਂ ਦੋਵਾਂ ਦੀ ਝੋਲੀ ਵਿੱਚ ਸ਼ਗਨ ਪਾਉਂਦੇ ਹਨ।
ਦੁੱਧ ਪਿਲਾਈ: ਸ਼ਗਨ ਪੈਣ ਤੋਂ ਬਾਅਦ, ਮੁੰਡੇ ਨੂੰ ਕੁੜੀ ਦੀਆਂ ਭਰਜਾਈਆਂ ਦੁੱਧ ਪਿਲਾਈ ਦੀ ਰਸਮ ਲਈ ਲੈ ਕੇ ਜਾਂਦੀਆਂ ਹਨ। ਉੱਥੇ ਮੁੰਡੇ ਅਤੇ ਉਸਦੇ ਨਾਲ ਦੇ 10-12 ਦੋਸਤਾਂ, ਭਰਾਵਾਂ ਨੂੰ ਇੱਕ-ਇੱਕ ਗਿਲਾਸ ਦੁੱਧ ਪਿਲਾਇਆ ਜਾਂਦਾ ਹੈ। ਮੁੰਡੇ ਨੂੰ ਇਸ ਲਈ ਕੁੜੀ ਦੀ ਭਰਜਾਈ ਨੂੰ ਕੁਝ ਸ਼ਗਨ ਦੇਣਾ ਪੈਂਦਾ ਹੈ। ਉੱਥੇ ਹੀ ਕੁੜੀ ਦੀ ਭੈਣ ਨੂੰ ਮੁੰਡੇ ਵੱਲੋਂ ਸੋਨੇ ਦੀ ਅੰਗੂਠੀ ਪਾਈ ਜਾਂਦੀ ਹੈ, ਅਤੇ ਬਾਕੀ ਸਹੇਲੀਆਂ ਤੇ ਭੈਣਾਂ ਲਈ ਚਾਂਦੀ ਦੇ ਛੱਲੇ ਦਿੱਤੇ ਜਾਂਦੇ ਹਨ।
ਡੋਲੀ ਤੁਰਨੀ (ਵਿਦਾਈ): ਸ਼ਾਮ ਨੂੰ ਡੋਲੀ ਤੋਰੀ ਜਾਂਦੀ ਹੈ। ਕੁੜੀ ਇੱਕ ਥਾਲੀ ਵਿੱਚੋਂ ਚੌਲ ਚੁੱਕ ਕੇ ਆਪਣੇ ਸਿਰ ਉੱਤੋਂ ਦੀ ਪਿੱਛੇ ਸੁੱਟਦੀ ਜਾਂਦੀ ਹੈ। ਫਿਰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ, ਆਪਣੇ ਕਰੀਬੀਆਂ ਨੂੰ ਛੱਡ ਕੇ ਜਾਣ ਦੇ ਗ਼ਮ ਵਿੱਚ ਭਾਰੀ ਮਨ ਨਾਲ ਬਾਬੁਲ ਦੇ ਘਰੋਂ ਵਿਦਾ ਹੋ ਜਾਂਦੀ ਹੈ।
ਫੇਰਾ ਪਾਉਣਾ (ਮੁਕਲਾਵਾ): ਪਹਿਲਾਂ ਵਿਆਹ ਤੋਂ ਦੂਜੇ ਦਿਨ ਕੁੜੀ ਦਾ ਵੀਰ ਉਸਨੂੰ ਸਹੁਰੇ ਘਰੋਂ ਲੈ ਕੇ ਆਉਂਦਾ ਸੀ, ਤਾਂ ਜੋ ਉਹ ਸਭ ਨੂੰ ਦੁਬਾਰਾ ਮਿਲ ਸਕੇ। ਇਸਨੂੰ ਮੁਕਲਾਵੇ ਜਾਣਾ ਜਾਂ ਫੇਰਾ ਪਾਉਣਾ ਕਿਹਾ ਜਾਂਦਾ ਹੈ। ਅੱਜਕੱਲ੍ਹ ਸਮੇਂ ਦੀ ਕਮੀ ਕਾਰਨ ਇਹ ਰਸਮ ਵਿਆਹ ਵਾਲੇ ਦਿਨ ਹੀ ਕਰ ਦਿੱਤੀ ਜਾਂਦੀ ਹੈ। ਕੁੜੀ ਦਾ ਵੀਰ ਡੋਲੀ ਤੁਰਨ ਵੇਲੇ ਉਸਦੇ ਨਾਲ ਹੀ ਜਾਂਦਾ ਹੈ। ਫਿਰ ਉਹ ਆਪਣੇ ਪਿੰਡ ਦੀ ਜੂਹ ਲੰਘ ਕੇ ਕਿਸੇ ਗੁਰਦੁਆਰੇ ਵਿੱਚ ਮੱਥਾ ਟੇਕਦੇ ਹਨ। ਉੱਥੋਂ ਫਿਰ ਮੁੰਡੇ ਦੀ ਡੋਲੀ ਵਾਲੀ ਕਾਰ ਵਾਪਸ ਉਸੇ ਜਗ੍ਹਾ ਆਉਂਦੀ ਹੈ, ਜਿੱਥੋਂ ਡੋਲੀ ਤੁਰੀ ਸੀ। ਉੱਥੇ ਕੁੜੀ ਦੇ ਸਾਰੇ ਰਿਸ਼ਤੇਦਾਰ ਉਡੀਕ ਕਰਦੇ ਹਨ। ਕੁੜੀ ਦਾ ਵੀਰ ਫਿਰ ਉੱਥੇ ਹੀ ਉਤਰ ਜਾਂਦਾ ਹੈ ਅਤੇ ਕੁੜੀ ਸਭ ਨੂੰ ਇੱਕ ਵਾਰ ਫਿਰ ਮਿਲ ਕੇ ਵਿਦਾ ਹੁੰਦੀ ਹੈ।
ਵਿਆਹ ਤੋਂ ਬਾਅਦ ਦੀਆਂ ਰਸਮਾਂ
ਮੱਥਾ ਟੇਕਣਾ: ਸਹੁਰੇ ਘਰ ਪਹੁੰਚ ਕੇ, ਪਹਿਲਾਂ ਕੁੜੀ ਅਤੇ ਮੁੰਡੇ ਨੂੰ ਗੁਰਦੁਆਰੇ ਮੱਥਾ ਟਿਕਾਉਣ ਲਈ ਲਿਜਾਇਆ ਜਾਂਦਾ ਹੈ। ਤਾਂ ਕਿ ਘਰ ਪੈਰ ਪਾਉਣ ਤੋਂ ਪਹਿਲਾਂ ਪ੍ਰਮਾਤਮਾ ਦਾ ਅਸ਼ੀਰਵਾਦ ਮਿਲੇ ਅਤੇ ਉਹ ਆਪਣੀ ਨਵੀਂ ਜ਼ਿੰਦਗੀ ਸੁਖੀ-ਸਾਂਦੀ ਸ਼ੁਰੂ ਕਰ ਸਕਣ।
ਤੇਲ ਢਾਲਾਈ: ਮੁੰਡੇ ਦੇ ਘਰ ਸਭ ਤੋਂ ਪਹਿਲਾਂ ਉਸ ਪਿੰਡ ਦੀ ਨੈਣ ਬਾਹਰਲੇ ਦਰਵਾਜ਼ੇ 'ਤੇ ਤੇਲ ਢਾਲਦੀ ਹੈ। ਫਿਰ ਨਵੀਂ ਵਿਆਹੀ ਦੁਲਹਨ ਤੋਂ ਕੁਝ ਸ਼ਗਨ ਲੈ ਕੇ ਹੀ ਰਾਹ ਛੱਡਦੀ ਹੈ।
ਪਾਣੀ ਵਾਰਨਾ: ਫਿਰ ਮੁੰਡੇ ਦੀ ਮਾਂ ਆਪਣੇ ਨੂੰਹ-ਪੁੱਤ ਦੇ ਸਿਰ ਤੋਂ ਪਾਣੀ ਅਤੇ ਗੁੜ ਵਾਰਦੀ ਹੈ। ਮੁੰਡਾ ਮਾਂ ਨੂੰ ਪਾਣੀ ਵਾਰ ਕੇ ਪੀਣ ਤੋਂ ਰੋਕਦਾ ਰਹਿੰਦਾ ਹੈ, ਅਤੇ ਮਾਂ ਪੀਣ ਦੀ ਕੋਸ਼ਿਸ਼ ਕਰਦੀ ਹੈ। ਪੰਜ ਵਾਰ ਵਾਰਨ ਤੋਂ ਬਾਅਦ, ਉਹ ਮਾਂ ਨੂੰ ਖੁਦ ਹੀ ਪਾਣੀ ਪਿਲਾਉਂਦਾ ਹੈ ਕਿ ਹੁਣ ਮਾਂ ਰੱਜ ਕੇ ਪੀ ਲਵੇ। ਇਸੇ ਤਰ੍ਹਾਂ ਹੀ ਗੁੜ ਵਾਰਨ ਵੇਲੇ ਚਾਰ ਵਾਰ ਰੋਕਦਾ ਹੈ ਅਤੇ ਪੰਜਵੀਂ ਵਾਰ ਖੁਦ ਹੀ ਹੱਥ ਲਾ ਕੇ ਖਵਾਉਂਦਾ ਹੈ।
ਮੂੰਹ ਵਿਖਾਈ: ਫਿਰ ਮੁੰਡੇ ਦੇ ਘਰ ਸਭ ਵੱਲੋਂ ਨਵੀਂ ਨੂੰਹ (ਬਹੂ) ਨੂੰ ਮੂੰਹ ਵਿਖਾਈ ਦਾ ਸ਼ਗਨ ਪਾਇਆ ਜਾਂਦਾ ਹੈ।
ਚੂਰੀ ਦੀਆਂ ਗ੍ਰਾਈਆਂ (ਨਿਵਾਲੇ) ਖਵਾਉਣਾ: ਫਿਰ ਕੁੜੀ ਦੀ ਸੱਸ ਮੱਖਣ ਅਤੇ ਸ਼ੱਕਰ ਮਿਲਾ ਕੇ ਚੂਰੀ ਬਣਾ ਕੇ ਲਿਆਉਂਦੀ ਹੈ। ਉਹ ਪਹਿਲਾਂ ਪੰਜ ਵਾਰ ਆਪਣੇ ਪੁੱਤਰ ਨੂੰ ਹਥੇਲੀ 'ਤੇ ਗ੍ਰਾਈਆਂ ਦਿੰਦੀ ਹੈ, ਜੋ ਉਹ ਇੱਕ-ਇੱਕ ਕਰਕੇ ਖਾ ਲੈਂਦਾ ਹੈ। ਫਿਰ ਉਸੇ ਤਰੀਕੇ ਨਾਲ ਹੀ ਕੁੜੀ ਦੀ ਹਥੇਲੀ 'ਤੇ ਵੀ ਥੋੜ੍ਹੀ-ਥੋੜ੍ਹੀ ਚੂਰੀ ਰੱਖੀ ਜਾਂਦੀ ਹੈ, ਜੋ ਉਹ ਹਰ ਵਾਰ ਖਾ ਲੈਂਦੀ ਹੈ। ਪਿੱਛੇ ਖੜ੍ਹੀਆਂ ਸਭ ਔਰਤਾਂ ਗੀਤ ਗਾਉਂਦੀਆਂ ਹਨ:
"ਗ੍ਰਾਈਆਂ ਲੈ ਲੈ ਵੇ ਸੱਸ ਨੇ ਘੱਲੇਆ ਭੁੱਖਾ"
"ਗ੍ਰਾਈਆਂ ਲੈ ਲੈ ਨੀ ਸੱਸ ਨੇ ਘੱਲੀ ਭੁੱਖੀ"
ਗੋਡੇ ਬਿਠਾਈ: ਫਿਰ ਮੁੰਡੇ ਦਾ ਛੋਟਾ ਵੀਰ ਆਪਣੀ ਨਵੀਂ ਭਰਜਾਈ (ਭਾਬੀ) ਦੀ ਗੋਦੀ ਵਿੱਚ ਬੈਠਦਾ ਹੈ। ਉਹ ਬੈਠਣ ਲੱਗੇ ਭਾਬੀ ਨੂੰ ਕੁਝ ਸ਼ਗਨ ਦਿੰਦਾ ਹੈ। ਭਾਬੀ ਉਸਨੂੰ ਆਪਣੇ ਗੋਦੇ ਤੋਂ ਉਠਾਉਣ ਲਈ, ਜਿੰਨੇ ਦੇਵਰ ਨੇ ਦਿੱਤੇ ਹਨ, ਉਸ ਤੋਂ ਦੁੱਗਣਾ ਸ਼ਗਨ ਦਿੰਦੀ ਹੈ, ਤਾਂ ਹੀ ਉਹ ਉੱਠਦਾ ਹੈ।
ਕਲੀਰੇ ਖੁਲ੍ਹਾਈ: ਫਿਰ ਮੁੰਡੇ ਦੀ ਭੈਣ ਆਪਣੀ ਭਰਜਾਈ ਦੇ ਕਲੀਰੇ ਖੋਲ੍ਹਦੀ ਹੈ। ਕੁੜੀ ਆਪਣੀ ਨਣਾਨ ਨੂੰ ਆਪਣੀ ਖੁਸ਼ੀ ਨਾਲ ਕਲੀਰੇ ਖੁਲ੍ਹਾਈ ਦਾ ਕੁਝ ਸ਼ਗਨ ਦਿੰਦੀ ਹੈ।
ਪੱਗੜੀ ਝੋਲੀ ਪਾਉਣਾ: ਫਿਰ ਮੁੰਡਾ ਆਪਣੇ ਸਿਰ ਦੀ ਪੱਗ ਲੈ ਕੇ ਆਪਣੀ ਭੈਣ ਦੀ ਝੋਲੀ ਵਿੱਚ ਪਾਉਂਦਾ ਹੈ ਅਤੇ ਨਾਲ ਹੀ ਉਸਨੂੰ ਸ਼ਗਨ ਵੀ ਦਿੰਦਾ ਹੈ।
ਗਾਨਾ ਖੇਡਣਾ: ਵਿਆਹ ਵਾਲੇ ਦਿਨ ਹੀ ਜਾਂ ਫਿਰ ਅਗਲੇ ਦਿਨ ਗਾਨਾ ਖੇਡਣ ਦੀ ਰਸਮ ਹੁੰਦੀ ਹੈ। ਮੁੰਡੇ ਅਤੇ ਕੁੜੀ ਦੀਆਂ ਭਰਜਾਈਆਂ ਨੇ ਮਾਈਆਂ ਵੇਲੇ ਉਨ੍ਹਾਂ ਨੂੰ ਜੋ ਗਾਨੇ ਬੰਨ੍ਹੇ ਸਨ, ਉਹ ਦੋਵਾਂ ਨੇ ਇੱਕ ਦੂਜੇ ਦਾ ਖੋਲ੍ਹਣਾ ਹੁੰਦਾ ਹੈ। ਜੋ ਖੋਲ੍ਹਣ ਵਿੱਚ ਘੱਟ ਸਮਾਂ ਲਗਾਉਂਦਾ ਹੈ, ਉਹ ਜਿੱਤ ਜਾਂਦਾ ਹੈ। ਫਿਰ ਇੱਕ ਪਰਾਤ ਵਿੱਚ ਕੱਚੀ ਲੱਸੀ ਪਾ ਕੇ ਉਸ ਵਿੱਚ ਗੰਨੇ, ਇੱਕ ਰੁਪਇਆ, ਅਤੇ ਇੱਕ ਅੰਗੂਠੀ ਡੁਬੋ ਦਿੱਤੀ ਜਾਂਦੀ ਹੈ। ਦੋਵਾਂ ਨੇ ਰਿੰਗ ਅਤੇ ਬਾਕੀ ਸਾਰਾ ਸਮਾਨ ਲੱਭਣਾ ਹੁੰਦਾ ਹੈ। ਜਿਸ ਨੇ ਸਭ ਤੋਂ ਪਹਿਲਾਂ ਲੱਭ ਕੇ ਚੁੱਕ ਲਿਆ, ਉਹ ਜਿੱਤ ਗਿਆ। ਇਹ 5 ਵਾਰੀ ਕੀਤਾ ਜਾਂਦਾ ਹੈ। ਦੋਵਾਂ ਦੇ ਗਾਨੇ ਖੇਡਣ ਤੋਂ ਬਾਅਦ, ਮੁੰਡਾ ਗਾਨੇ ਅਤੇ ਕੁਝ ਹੋਰ ਪੈਸੇ ਕੁੜੀ ਦੀ ਝੋਲੀ ਵਿੱਚ ਪਾਉਂਦਾ ਹੈ ਅਤੇ ਕਹਿੰਦਾ ਹੈ:
"ਖੱਟੀ ਕਮਾਈ ਮੈਂ ਤੇਰੀ ਝੋਲੀ ਪਾਈ।"
ਫਿਰ ਇੱਕ ਪਰਾਤ ਵਿੱਚ ਚੌਲ ਪਾ ਕੇ ਲਿਆਏ ਜਾਂਦੇ ਹਨ। ਉਹ ਵਾਰੀ-ਵਾਰੀ ਮੁੰਡੇ-ਕੁੜੀ ਨੇ ਬੁੱਕ (ਦੋਵੇਂ ਹੱਥ ਇਕੱਠੇ ਕਰਕੇ) ਭਰ ਕੇ ਇੱਕ ਦੂਜੇ ਦੀ ਝੋਲੀ ਪਾਉਣੇ ਹੁੰਦੇ ਹਨ। ਇਸ ਤੋਂ ਵੇਖਿਆ ਜਾਂਦਾ ਹੈ ਕਿ ਦੋਵਾਂ ਦਾ ਦਿਲ ਕਿੰਨਾ ਵੱਡਾ ਹੈ। ਇਹ ਵੀ 5 ਵਾਰੀ ਕੀਤਾ ਜਾਂਦਾ ਹੈ। ਫਿਰ ਇਸੇ ਤਰ੍ਹਾਂ ਬੁੱਕ ਭਰ ਕੇ ਸੱਸ-ਨੂੰਹ ਇੱਕ ਦੂਜੀ ਨੂੰ ਦਿੰਦੀਆਂ ਹਨ। ਇਹ ਵੀ 5 ਵਾਰੀ ਕੀਤਾ ਜਾਂਦਾ ਹੈ।
ਗੋਤ ਕਨਾਲਾ ਜਾਂ ਲੱਸੀ ਪੈਰ ਪਾਉਣਾ: ਇੱਕ ਦਿਨ ਮੁੰਡੇ ਦੇ ਸਾਰੇ ਪਿੰਡ ਵਿੱਚ ਸੱਦਾ ਦਿੱਤਾ ਜਾਂਦਾ ਹੈ ਕਿ ਅੱਜ ਗੋਤ ਕਨਾਲਾ ਕਰਨਾ ਹੈ, ਜਿਸਨੂੰ ਕੁਝ ਪਿੰਡਾਂ ਵਿੱਚ ਲੱਸੀ ਪੈਰ ਪਵਾਉਣਾ ਵੀ ਕਿਹਾ ਜਾਂਦਾ ਹੈ। ਪਿੰਡ ਦੀਆਂ ਔਰਤਾਂ ਨੂੰ ਵੰਡਣ ਲਈ ਰੰਗ ਵਾਲੇ ਮਿੱਠੇ ਚੌਲ ਬਣਾਏ ਜਾਂਦੇ ਹਨ। ਉਸ ਦਿਨ ਸੱਸ ਨਵੀਂ ਆਈ ਨੂੰਹ ਦੇ ਪੈਰ ਕੱਚੀ ਲੱਸੀ ਵਿੱਚ ਧੋਂਦੀ ਹੈ। ਪਿੰਡ ਦੀਆਂ ਔਰਤਾਂ ਥਾਲੀਆਂ ਵਿੱਚ ਕਣਕ ਜਾਂ ਮੁੰਜੀ ਲਿਆਉਂਦੀਆਂ ਹਨ। ਸਾਰੀਆਂ ਔਰਤਾਂ ਕੁੜੀ ਨੂੰ ਮੂੰਹ ਵਿਖਾਈ ਦਾ ਸ਼ਗਨ ਪਾਉਂਦੀਆਂ ਹਨ ਅਤੇ ਥਾਲੀ ਵਿੱਚ ਮਿੱਠੇ ਚੌਲ ਪਵਾ ਕੇ ਲੈ ਕੇ ਜਾਂਦੀਆਂ ਹਨ।
ਪੇਟੀ ਖੁਲ੍ਹਾਈ: ਫਿਰ ਕੁੜੀ ਆਪਣੇ ਦਾਜ ਦੇ ਸਾਰੇ ਸੂਟ ਵਿਖਾਉਂਦੀ ਹੈ। ਅਜਿਹਾ ਕਰਨ ਲਈ ਉਹ ਆਪਣੀ ਨਣਾਨ ਨੂੰ ਸੂਟ ਵਿਖਾਉਣ ਲਈ ਕਹਿੰਦੀ ਹੈ, ਜਿਸਨੂੰ 'ਪੇਟੀ ਖੋਲ੍ਹਣਾ' ਬੋਲਦੇ ਹਨ। ਇਸ ਵਾਸਤੇ ਨਣਾਨ ਆਪਣੀ ਭਾਬੀ ਦੇ ਸੂਟਾਂ ਵਿੱਚੋਂ ਜੋ ਉਸਨੂੰ ਚੰਗਾ ਲੱਗੇ, ਉਹੀ ਸੂਟ ਚੁੱਕ ਸਕਦੀ ਹੈ।
ਤ੍ਰਿਵੈਂਦਾ ਜਾਣਾ: ਕੁਝ ਦਿਨ ਬਾਅਦ ਕੁੜੀ ਦੇ ਵੀਰ ਉਸਨੂੰ ਉਸਦੇ ਪੇਕੇ ਲੈ ਕੇ ਜਾਣ ਲਈ ਆਉਂਦੇ ਹਨ। ਇਸਨੂੰ ਤ੍ਰਿਵੈਂਦੇ ਦਾ ਫੇਰਾ ਪਾਉਣਾ ਕਿਹਾ ਜਾਂਦਾ ਹੈ। ਮੁੰਡੇ ਦੇ ਪਰਿਵਾਰ ਵੱਲੋਂ ਲੈਣ ਆਏ ਜੀਆਂ ਨੂੰ ਕੁਝ ਨਾ ਕੁਝ ਭੇਟ ਦਿੱਤੀ ਜਾਂਦੀ ਹੈ।
ਤ੍ਰਿਵੈਂਦੇ ਤੋਂ ਵਾਪਸ ਜਾਣਾ: ਕੁੜੀ ਜਦੋਂ ਕੁਝ ਦਿਨ ਆਪਣੇ ਪੇਕੇ ਰਹਿ ਕੇ ਵਾਪਸ ਆਉਂਦੀ ਹੈ, ਤਾਂ ਮੁੰਡਾ ਅਤੇ ਉਸਦੇ ਪਰਿਵਾਰ ਵਾਲੇ ਕੁੜੀ ਨੂੰ ਲੈਣ ਆਉਂਦੇ ਹਨ। ਉਸ ਦਿਨ ਕੁੜੀ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਕੁਝ ਨਾ ਕੁਝ ਭੇਟ ਦਿੰਦੇ ਹਨ।
ਕੰਮ ਲਾਉਣਾ: ਸਹੁਰੇ ਘਰ ਇੱਕ ਦਿਨ ਕੁੜੀ ਨੂੰ ਕੰਮ ਲਾਇਆ ਜਾਂਦਾ ਹੈ। ਇਸਦਾ ਮਤਲਬ ਹੁੰਦਾ ਹੈ ਕਿ ਉਸ ਤੋਂ ਪਹਿਲਾਂ ਉਹ ਕੋਈ ਕੰਮ ਨਹੀਂ ਕਰ ਸਕਦੀ ਸੀ, ਉਸਨੇ ਸਿਰਫ਼ ਆਰਾਮ ਕਰਨਾ ਸੀ, ਪਰ ਹੁਣ ਜੇ ਉਹ ਚਾਹੇ ਤਾਂ ਲੋੜ ਪੈਣ 'ਤੇ ਰਸੋਈ ਵਿੱਚ ਦੂਜਿਆਂ ਦਾ ਹੱਥ ਵਟਾ ਸਕਦੀ ਹੈ। ਕੰਮ ਲਾਉਣ ਲਈ, ਕੁੜੀ ਨੂੰ 5 ਜਾਂ 7 ਪੇੜੇ (ਰੋਟੀ ਪਕਾਉਣ ਲਈ) ਕਰਨ ਲਈ, ਅਤੇ ਖਾਣ ਲਈ ਕੁਝ ਮਿੱਠਾ ਬਣਾਉਣ ਲਈ ਕਿਹਾ ਜਾਂਦਾ ਹੈ। ਫਿਰ ਕੁੜੀ ਘਰ ਦੇ ਸਾਰੇ ਜੀਆਂ ਨੂੰ ਖਾਣਾ ਪਰੋਸਦੀ ਹੈ। ਪਿਆਰ ਅਤੇ ਸ਼ੁਕਰਾਨੇ ਵਜੋਂ ਘਰ ਦੇ ਸਾਰੇ ਜੀਅ ਉਸਨੂੰ ਸ਼ਗਨ ਪਾਉਂਦੇ ਹਨ।
ਇੰਨੇ ਦਿਨਾਂ ਤੱਕ ਕੁੜੀ ਆਪਣੇ ਸਹੁਰੇ ਪਰਿਵਾਰ ਵਿੱਚ ਕਾਫ਼ੀ ਚੰਗੀ ਤਰ੍ਹਾਂ ਰਚ-ਮਿਚ ਜਾਂਦੀ ਹੈ। ਇਸ ਤੋਂ ਬਾਅਦ ਕੋਈ ਖਾਸ ਰਸਮ ਨਹੀਂ ਹੁੰਦੀ ਅਤੇ ਸਭ ਵਿਆਹ ਦੇ ਮਾਹੌਲ ਤੋਂ ਹੌਲੀ-ਹੌਲੀ ਬਾਹਰ ਆ ਜਾਂਦੇ ਹਨ।
-----------------------------------------------------------------------------------------------------------------------------



